ਬਿੰਨ ਟੋਕਰੀਆਂ

ਕੌਂਸਲਾਂ ਨਾਲ ਸਾਂਝੇਦਾਰੀ ਵਿੱਚ, ਇਹ ਟੋਕਰੀਆਂ ਲੋਕਾਂ ਨੂੰ ਚੱਲਦੇ-ਫਿਰਦੇ ਕੰਟੇਨਰਾਂ ਨੂੰ ਰੀਸਾਈਕਲ ਕਰਨ ਦਾ ਇੱਕ ਨਵਾਂ ਤਰੀਕਾ ਪ੍ਰਦਾਨ ਕਰਦੀਆਂ ਹਨ।

ਕੌਂਸਲਾਂ ਨਾਲ ਸਾਂਝੇਦਾਰੀ ਵਿੱਚ, ਇਹ ਟੋਕਰੀਆਂ ਲੋਕਾਂ ਨੂੰ ਚੱਲਦੇ-ਫਿਰਦੇ ਕੰਟੇਨਰਾਂ ਨੂੰ ਰੀਸਾਈਕਲ ਕਰਨ ਦਾ ਇੱਕ ਨਵਾਂ ਤਰੀਕਾ ਪ੍ਰਦਾਨ ਕਰਦੀਆਂ ਹਨ।

ਇਹ ਟੋਕਰੀਆਂ ਸਾਫ਼-ਸਾਫ਼ ਲੇਬਲ ਕੀਤੀਆਂ ਹੋਈਆਂ, ਜਨਤਕ ਕੂੜੇਦਾਨਾਂ ਦੇ ਨਾਲ ਲੱਗੀਆਂ ਹੋਈਆਂ, ਅਤੇ ਉੱਪਰੋਂ ਖੁੱਲ੍ਹੀਆਂ ਹੋਈਆਂ ਹੁੰਦੀਆਂ ਹਨ, ਜਿਸ ਨਾਲ ਲੋਕ ਜਾਂ ਤਾਂ ਕੰਟੇਨਰਾਂ ਨੂੰ ਇਨ੍ਹਾਂ ਵਿੱਚ ਛੱਡ ਸਕਦੇ ਹਨ ਜਾਂ ਇਨ੍ਹਾਂ ਵਿਚੋਂ ਲੈ ਕੇ ਜਾ ਸਕਦੇ ਹਨ।

ਜੇਕਰ ਤੁਸੀਂ ਕੰਟੇਨਰਾਂ ਨੂੰ ਇਕੱਠਾ ਕਰ ਰਹੇ ਹੋ, ਤਾਂ ਤੁਸੀਂ ਟੋਕਰੀ ਵਿੱਚੋਂ ਕੰਟੇਨਰਾਂ ਨੂੰ ਲੈ ਕੇ ਆਪਣੇ ਸਭ ਤੋਂ ਨੇੜਲੇ ਰਿਫੰਡ ਕੇਂਦਰ ‘ਤੇ ਜਾ ਸਕਦੇ ਹੋ। ਇਨ੍ਹਾਂ ਟੋਕਰੀਆਂ ਦੀ ਵਰਤੋਂ ਕਰਨ ਨਾਲ, ਤੁਹਾਡੇ ਕੰਟੇਨਰ ਲੈਂਡਫਿਲ ਵਿੱਚ ਜਾਣ ਤੋਂ ਬਚਦੇ ਹਨ ਅਤੇ ਤੁਹਾਡਾ ਰਿਫੰਡ ਤੁਹਾਡੇ ਭਾਈਚਾਰੇ ਦੇ ਕਿਸੇ ਮੈਂਬਰ ਨੂੰ ਮਿਲ ਸਕਦਾ ਹੈ।

ਇਹ ਟੋਕਰੀਆਂ ਪਹਿਲਾਂ ਨਾਲੋਂ ਵਧੇਰੇ ਯੋਗ ਕੰਟੇਨਰਾਂ ਨੂੰ ਰੀਸਾਈਕਲ ਕਰਨ ਦਾ ਉਦੇਸ਼ ਰੱਖਦੀਆਂ ਹਨ। ਇਹ ਰੀਸਾਈਕਲ ਹੋਣ ਵਾਲੀ ਸਮੱਗਰੀ ਵਿੱਚ ਮਿਲਾਵਟ ਘਟਾ ਕੇ ਇਸਦੇ ਵਧੇਰੇ ਸਾਫ਼-ਸੁਥਰੇ ਪ੍ਰਵਾਹ ਬਣਾਉਣ ਵਿੱਚ ਵੀ ਮਦਦ ਕਰ ਸਕਦੀਆਂ ਹਨ।

ਇਹ ਟੋਕਰੀਆਂ ਸਿਰਫ਼ ਖ਼ਾਲੀ ਅਤੇ ਯੋਗ ਹੋਣ ਵਾਲੇ ਕੰਟੇਨਰਾਂ ਲਈ ਹੀ ਹਨ – 10c ਦੇ ਨਿਸ਼ਾਨ ਦੀ ਭਾਲ ਕਰੋ। ਕੀ ਸਵੀਕਾਰ ਕੀਤਾ ਜਾਂਦਾ ਹੈ ਇਸ ਬਾਰੇ ਹੋਰ ਜਾਣਨ ਲਈ ਸਾਡੇ ਯੋਗਤਾ ਪੰਨੇ ‘ਤੇ ਜਾਓ।

ਅਸੀਂ ਵਿਕਟੋਰੀਆ ਭਰ ਦੀਆਂ ਕੌਂਸਲਾਂ ਨਾਲ ਮਿਲਕੇ ਕੰਮ ਕਰ ਰਹੇ ਹਾਂ। ਆਪਣੇ ਇਲਾਕੇ ਵਿੱਚ ਬਿੰਨ ਟੋਕਰੀਆਂ 'ਤੇ ਨਜ਼ਰ ਰੱਖੋ।

ਅਨੁਵਾਦ ਸੇਵਾ ਦੀ ਲੋੜ ਵਾਲੇ ਲੋਕਾਂ ਲਈ ਮਦਦ ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਕਿਰਪਾ ਕਰਕੇ TIS National ਨੂੰ 131 450 ‘ਤੇ ਫ਼ੋਨ ਕਰੋ ਅਤੇ CDS Vic ਦਾ ਹਵਾਲਾ ਦਿਓ। ਵਧੇਰੇ ਜਾਣਕਾਰੀ ਲਈ, TIS ਵੈੱਬਸਾਈਟ www.tisnational.gov.au ‘ਤੇ ਜਾਓ

ਜੇਕਰ ਤੁਹਾਡੀ ਕੌਂਸਲ ਹਿੱਸਾ ਲੈਣ ਵਿੱਚ ਦਿਲਚਸਪੀ ਰੱਖਦੀ ਹੈ, ਤਾਂ ਕਿਰਪਾ ਕਰਕੇ “ਸਾਡੇ ਨਾਲ ਸੰਪਰਕ ਕਰੋ” ਪੰਨੇ ਰਾਹੀਂ ਸੰਪਰਕ ਕਰੋ।

ਸਾਡੇ ਨਾਲ ਸੰਪਰਕ ਕਰੋ